NEWS

ਗੁਰਦਵਾਰਾ ਸਾਹਿਬ ਦੀ ਪਵਿਤਰਤਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

* ਗੁਰਮੀਤ ਸਿੰਘ ਤੁੰਗ *

IMG-20151019-WA0032

ਪ੍ਰੈਸ ਕਲੱਬ ਪਟਿਆਲਾ  ਵਿਖੇ  ਟਰੇਡ ਯੂਨਿਅਨ ਇੰਟਕ ਪੰਜਾਬ  ਅਤੇ ਕਾਂਗਰਸ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਗੁਰਦਵਾਰਾ ਸ੍ਰੀ ਬਾਉਲੀ ਸਾਹਿਬ ਮਿਲਾਪਸਰ ਘੜਾਮ ਦੇ ਹੈਡ ਗ੍ਰੰਥੀ ਬਾਬਾ ਅਵਤਾਰ ਸਿੰਘ ਗੱਦੀ ਨਸ਼ੀਨ ਦੀ ਮੌਜੂਦਗੀ ਵਿੱਚ  ਗੁਰਦੁਆਰਾ ਬਾਉਲੀ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ  ਨੂੰ ਠਲ ਪਾਉਣ ਲਈ ਇਲਾਕੇ ਦੀ  ਸੰਗਤਾ ਅਤੇ ਸੀਨੀਅਰ ਸਿਆਸੀ ਆਗੂਆਂ  ਨੇ ਵੀ ਆਪਣੇ ਵਿਚਾਰ ਪ੍ਰੈਸ ਕਾਨਫਰੰਸ ਰਾਹੀਂ ਪ੍ਰਗਟ ਕੀਤੇ ਜੋ ਕਿ ਸ਼ਰਾਰਤੀ ਅਨਸਰ ਕਾਫੀ ਦੇਰ ਤੌਰ ਤੋ ਗੁਰਦਵਾਰਾ ਸਾਹਿਬ ਦੀ ਪਵਿਤਰਤਾ ਭੰਗ ਕਰ ਰਹੇ ਹਨ ਉਨਾਂ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਵੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਕੋਈ ਵੀ ਅਨਸਰ ਗੁਰਦਵਾਰਾ ਸ੍ਰੀ ਬਾਉਲੀ ਸਾਹਿਬ ਦੀ ਪਵਿਤਰਤਾ ਨੂੰ ਭੰਗ ਨਾ ਕਰੇ ਅਤੇ ਗੁਰਦਵਾਰਾ ਸਾਹਿਬ ਦੀ ਪਵਿਤਰਤਾ ਨੂੰ ਕਾਇਮ ਰੱਖਣ ਲਈ  ਇਲਾਕੇ ਦੀ ਸੰਗਤ ਨੂੰ ਸੁਚੇਤ ਕੀਤਾ . ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦਵਾਰੇ ਦੇ  ਕਮਰਾ ਨੰ: 25 ਦਾ ਤਾਲਾ ਤੋੜਿਆ ਅਤੇ ਸੇਵਾਦਾਰਾਂ ਨੂੰ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ ਗਈਆ ਜਿਸਦੀ ਸੂਚਨਾ ਪੁਲਿਸ ਦੀ ਹੈਲਪਲਾਈਨ ਨੰ: 181 ਤੇ ਮੌਕੇ ਉੱਤੇ ਗ੍ਰੰਥੀ ਅਵਤਾਰ ਸਿੰਘ ਨੇ ਸੂਚਨਾ ਦਿੱਤੀ ਗਈ ਅਤੇ ਸੂਚਨਾ ਦੇਣ ਤੋਂ ਬਾਦ ਦੋਸ਼ੀ  ਤੁਰੰਤ ਭੱਜਣ ਵਿੱਚ ਸਫਲ ਹੋ ਗਏ ।

ਪੰਜਾਬ ਸਰਕਾਰ ਅਤੇ ਜਿਲ੍ਹਾ ਪੁਲਿਸ ਨੂੰ ਇਸ ਪ੍ਰੈਸ ਕਾਨਫਰੰਸ ਰਾਹੀਂ ਸੁਚੀਤ ਕੀਤਾ ਜਾਂਦਾ ਹੈ ਕਿ ਗੁਰਦਵਾਰਾ ਸਾਹਿਬ ਦੀ ਪਵਿਤਰਤਾ ਨੂੰ ਕਾਇਮ ਰੱਖਣ ਲਈ ਇਹੋ ਜਿਹੇ  ਸ਼ਰਾਰਤੀ ਅਨਸਰਾਂ ਨੁੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਗੁਰਦਵਾਰਿਆਂ ਪ੍ਰਤੀ ਹੋ ਰਹੀਆਂ ਕੋਝੀਆਂ ਹਰਕਤਾਂ ਨੂੰ ਨੱਥ ਪਾਈ ਜਾਵੇ ਜੇਕਰ ਪ੍ਰਸ਼ਾਸਨ ਵੱਲੋ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਟਿਆਲਾ ਤੋਂ ਪੇਹਵਾ ਰੋਡ ਜਾਮ ਕੀਤਾ ਜਾਵੇਗਾ ਅਤੇ ਸਬੰਧਤ ਪੁਲਿਸ ਸਟੇਸ਼ਨ ਦਾ ਘੇਰਾਓ  ਵੀ  ਕੀਤਾ ਜਾਵੇਗਾ ।

ਇਸ ਮੌਕੇ ਇਕਬਾਲ ਸਿੰਘ ਨੌਗਾਵਾ ਸੂਬਾ ਪ੍ਰਧਾਨ ਕਿਸਾਨ ਲੇਬਰ ਸੈਲ (ਇੰਟਕ) ਪੰਜਾਬ, ਸੰਦੀਪ ਸਿੰਘ ਰਾਜਾ ਤੁੜ ਸੀਨੀਅਰ ਕਾਂਗਰਸੀ ਆਗੂ, ਗ੍ਰੰਥੀ ਕਰਤਾਰ ਸਿੰਘ, ਗ੍ਰੰਥੀ ਅਵਤਾਰ ਸਿੰਘ, ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੁਧਨਸਾਧਾਂ, ਸੁਰਿੰਦਰ ਹਸਨਪੁਰ, ਤਲਵਿੰਦਰ ਰਾਜੂ ਕੰਬੋਜ, ਸੇਵਾਦਾਰ ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ ਵਾਹਲਾ, ਰਵਿੰਦਰ ਸਿੰਘ ਗਿੱਲ, ਬੂਟਾ ਸਿੰਘ ਮੁਰਾਦਮਾਜਰਾ, ਬਲਿੰਗ ਗੁਰਮੇਲ ਸਿੰਘ ਅਲੀਪੁਰ ਆਦਿ ਭਾਰੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਮੌਜੂਦ ਸੀ ।