ਮਿਸ ਅਤੇ ਮਿਸਿਜ ਵਰਲਡ ਪੰਜਾਬਣ 2016


DSC_7969

ਮਿਸ ਅਤੇ ਮਿਸਿਜ ਵਰਲਡ ਪੰਜਾਬਣ 2016 ਦਾ ਪਹਿਲਾ ਆਡੀਸ਼ਨ

ਪਟਿਆਲਾ ਵਿਚ 25 ਫਰਵਰੀ ਨੂੰ

( ਗੁਰਮੀਤ ਸਿੰਘ ਤੁੰਗ )

IMG-20160221-WA0064

ਪ੍ਰਸਿਧ ਐਂਕਰ , ਐਕਟਰੈਸ ਅਤੇ 2010 ਦੇ ਮਿਸਿਜ ਪੰਜਾਬ ਟਾਇਟਲ ਦੀ ਵਿਜੇਤਾ ਪ੍ਰਿਆ ਲਖਨਪਾਲ ਵੱਲੋਂ ਪੰਜਾਬ ਦੇ ਸਭਿਆਚਾਰਕ ਵਿਰਸੇ ਦੀ ਤਰਜਮਾਨੀ ਕਰਦਾ ਪਹਿਲਾ ਸੁੰਦਰਤਾ ਮੁਕਾਬਲਾ ਮਿਸ ਅਤੇ ਮਿਸਿਜ ਵਰਲਡ ਪੰਜਾਬਣ 2016 ਕਰਵਾਇਆ ਜਾ ਰਿਹਾ ਹੈ . ਪਟਿਆਲਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਿਆ ਲਖਨਪਾਲ ਨੇ ਦੱਸਿਆ ਕਿ ਇਹ ਮੁਕਾਬਲਾ ਉਨਾਂ ਦੀ ਕੰਪਨੀ ਸੁਨਖੀ ਮੁਟਿਆਰ ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ , ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨਾਲ ਦੇਸ਼ ਵਿਦੇਸ਼ ਦੇ ਹਰ ਪੰਜਾਬੀ ਦੀ ਸਾਂਝ ਹੋਰ ਵੀ ਵਧੇਰੇ ਪੱਕੀ ਕਰਨ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਨ ਲਈ ਇਹ ਮੈਗਾ ਸ਼ੋ ਕਰਵਾਇਆ ਜਾ ਰਿਹਾ ਹੈ ਅਤੇ ਇਸ ਲਈ ਵਖ ਵਖ ਸ਼ਹਿਰਾਂ ਵਿਚ ਕਰਵਾਏ ਜਾ ਰਹੇ ਆਡੀਸ਼ਨ ਟੈਸਟਾਂ ਦੀ ਕੜੀ ਵਿਚ ਪਟਿਆਲਾ ਵਿਖੇ 25 ਫ਼ਰਵਰੀ ਨੂੰ ਮਹਾਰਾਣੀ ਕਲਬ ਪਟਿਆਲਾ ਵਿਖੇ 11 ਵਜੇ ਤੋਂ 5 ਵਜੇ ਸ਼ਾਮ ਤੱਕ ਆਡੀਸ਼ਨ ਟੈਸਟ ਲਏ ਜਾ ਰਹੇ ਹਨ ਜਿਸ ਵਿਚ 18 ਤੋਂ 27 ਸਾਲ ਦੀਆਂ ਅਨਮੈਰਿਡ ਕੁੜੀਆਂ ਅਤੇ 18 ਤੋਂ 40 ਸਾਲ ਦੀਆਂ ਮੈਰਿਡ ਇਸਤਰੀਆਂ ਭਾਗ ਲੈ ਸਕਦੀਆਂ ਹਨ . ਇਹਨਾਂ ਮੁਕਾਬਲਿਆਂ ਦੀ ਜਜਮੈਂਟ ਲਈ ਪਾਲੀਵੁਡ ਅਤੇ ਬਾਲੀਵੁਡ ਦੀਆਂ ਫਿਲਮੀ ਹਸਤੀਆਂ ਅਤੇ ਪੰਜਾਬੀ ਸਭਿਆਚਾਰ ਦੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ . ਮਾਰਚ 2016 ਦੇ ਅਖੀਰ ਵਿਚ ਕਰਵਾਏ ਜਾ ਰਹੇ ਸੈਮੀ ਫਾਇਨਲ ਮੁਕਾਬਲੇ ਵਿਚ ਦੇਸ਼ ਵਿਦੇਸ਼ ਤੋਂ ਸੁਨਖੀਆਂ ਮੁਟਿਆਰਾਂ ਨੂੰ ਸੱਦਾ ਦਿੱਤਾ ਗਿਆ ਹੈ .ਇਸ ਪ੍ਰੈਸ ਕਾਨਫਰੰਸ ਵਿਚ ਪ੍ਰੋਗ੍ਰਾਮ ਡਾਇਰੈਕਟਰ ਅਤੇ ਸੁਨਖੀ ਮੁਟਿਆਰ ਦੀ ਚੇਅਰਪਰਸਨ  ਪ੍ਰਿਆ ਲਖਨਪਾਲ ਦੇ ਨਾਲ, ਪ੍ਰੋਡ੍ਕ੍ਸ਼ਨ  ਕੰਟਰੋਲਰ ਪ੍ਰਵੀਨ ਕੋਮਲ , ਮਿਊਜਿਕ ਡਾਇਰੈਕਟਰ ਹੈਰੀ ਬਾਠ, ਕਾਸਟਿਊਮ ਡਿਜਾਇਨਰ ਪਰਮਜੀਤ ਕੌਰ , ਫਿਲਮ ਅਦਾਕਾਰ  ਸੋਨੂ ਪ੍ਰਧਾਨ ਅਤੇ  ਮਨਮੋਹਨ ਸਿੰਘ ਸ਼ਾਮਲ ਸਨ .