National International News

ਕੁੱਤੇ ਬਿੱਲੀਆਂ ਦੇ ਡੰਗਰ ਡਾਕਟਰ ਵਿਰੁੱਧ  

ਮਨੁਖੀ ਅਧਿਕਾਰਾਂ ਦੇ ਖਿਲਾਫ ਕੰਮ ਕਰਨ ਦੀ ਸ਼ਿਕਾਇਤ

archna

ਡੰਗਰ ਡਾਕਟਰ ਵਜੋਂ ਕੁੱਤੇ ਬਿੱਲੀਆਂ ਅਤੇ ਹੋਰ ਬੇਜੁਬਾਨ ਪਸ਼ੂਆਂ ਦੀ ਇਲਾਜ ਰਾਹੀਂ ਸੇਵਾ ਕਰਨ ਲਈ ਮਸ਼ਹੂਰ , ਹਿਉਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ  ਦੇ ਪ੍ਰਧਾਨ  ਨਰ ਬਹਾਦੁਰ ਉੱਪਰ ਸੰਸਥਾ ਦੇ ਫਾਂਊਂਡਰ ਅਤੇ ਐਗਜੇਕਟਿਵ ਮੈਂਬਰਾਂ ਅਤੇ ਸੰਸਥਾ ਦੀਆਂ ਸੀਨੀਅਰ ਇਸਤਰੀ ਮੈਂਬਰਾਂ ਨਾਲ ਕੀਤੀਆਂ ਵਧੀਕੀਆਂ ਅਤੇ ਸੰਸਥਾ ਵਿਚ ਹੋ ਰਹੀਆਂ ਅਨਿਯਮਿਤਤਾਂਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਮਈ 2010 ਵਿਚ ਰਜਿਸਟਰ ਹੋਈ ਆਰਗੇਨਾਈਜੇਸ਼ਨ ਦੇ ਅਸੀਂ ਸਾਰੇ ਤਕਰੀਬਨ ਮੁਢ ਤੋਂ ਹੀ ਆਹੁਦੇਦਾਰ ਅਤੇ ਫਾਂਉਡਰ ਮੈਂਬਰ ਹਾਂ ਅਤੇ ਆਰਗੇਨਾਈਜੇਸ਼ਨ ਨਾਲ ਬਹੁਤ ਸਾਰੇ ਨਵੇਂ ਮੈਂਬਰ ਜੋੜਨ ਦੇ ਨਾਲ ਹੀ ਸੰਸਥਾ ਦੇ ਲਈ ਫੰਡ ਇਕੱਠਾ ਕਰਨ ਅਤੇ ਇਸ ਦੀਆਂ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਨ ਲਈ ਇਸ ਨੂੰ ਕਈ ਸਾਲਾਂ ਤੱਕ ਪੂਰਾ ਮਾਲੀ ਅਤੇ ਹੋਰ ਸਹਿਯੋਗ ਦਿੰਦੇ ਰਹੇ ਹਾਂ।

ਪ੍ਰੰਤੂ ਇਸ ਆਰਗੇਨਾਈਜੇਸ਼ਨ ਵਿਚ ਹੋ ਰਹੀਆਂ ਅਨਿਯਮਿਤਤਾਂਵਾਂ ਬਾਰੇ ਜਦੋਂ ਜਦੋਂ ਵੀ ਕਿਸੇ ਨੇਂ ਵੀ ਪ੍ਰਧਾਨ ਡਾ. ਨਰ ਬਹਾਦੁਰ ਵਰਮਾ ਨੌੂ ਕਿਸੇ ਵੀ ਤਰਾਂ ਦਾ ਸੁਝਾਅ ਦਿੱਤਾ ਜਾਂ ਕੋਈ ਵੀ ਜਵਾਬ ਮੰਗਿਆ ਤਾਂ ਉਸੇ ਮੈਂਬਰ ਨੂੰ ਹੀ ਇਸ ਦਾ ਹਰਜਾਨਾ ਭੁਗਤਨਾ ਪਿਆ। ਪਹਿਲਾਂ ਤਾਂ ਅਸੀਂ ਅਸੀਂ ਇਹ ਸਭ ਉਹਨਾਂ ਤੋਂ ਜਬਾਨੀ ਹੀ ਪੁਛੱਦੇ ਰਹੇ ਪਰ ਨਵੰਬਰ 2014 ਤੋਂ ਅਸੀ ਇਹ ਸਭ ਰਜਿਸਟਰਡ ਪੱਤਰਾਂ ਰਾਂਹੀ ਲਿਖਣਾ ਸੁਰੂ ਕਰ ਦਿੱਤਾ।

ਹੱਦ ਤਾਂ ਉਦੋਂ ਹੋਈ ਜਦੋਂ ਦੋ ਸੀਂਨੀਅਰ ਇਸਤਰੀ ਮੈਂਬਰ (ਵਾਈਸ ਪਰਧਾਨ ਅਤੇ ਜੁਆਂਇਟ ਸਕੱਤਰ) ਆਰਗੇਨਾਈਜੇਸ਼ਨ ਦੇ ਸਲਾਨਾ ਫੰਕਸ਼ਨ ਵਿਚ ਸ਼ਾਮਿਲ ਹੋਣ ਲਈ ਮਿਤੀ 26 ਅਪ੍ਰੈਲ  ਨੂੰ ਹੋਟਲ ਫਲਾਈਓਵਰਵਿਚ ਪਹੁੰਚੀਆਂ । ਪ੍ਰਧਾਨ ਦੇ ਪੁੱਤਰ ਨੇਂ ਬਾਹਰ ਬੈਠੀ ਆਪਣੀ ਡਿਊਟੀ ਨਿਭਾ ਰਹੀ ਪੁਲਿਸ ਫੋਰਸ ਰਾਂਹੀ ਉਹਨਾਂ ਨੂੰ ਫੰਕਸ਼ਨ ਵਿਚ ਸ਼ਾਮਿਲ ਹੀ ਨਹੀ ਹੋਣ ਦਿੱਤਾ ਅਤੇ ਖਿੱਚ ਧੂਹ ਵੀ ਕੀਤੀ ।

ਸੰਸਥਾ ਦੀ ਵਾਈਸ ਪ੍ਰਧਾਨ ਸ੍ਰੀਮਤੀ  ਨੀਲਮ ਖੋਸਲਾ ਅਤੇ ਸਕੱਤਰ ਮਿਸ ਅਰਚਨਾ ਮਹਾਜਨ ਨੇ ਦੱਸਿਆ ਕਿ ਪ੍ਰਧਾਨ ਨੇ ਹੁਣ ਤੱਕ ਦੇ ਸਾਰੇ ਮੈਬਰਾਨ  ਅਤੇ ਹੋਰ ਸੰਸਥਾਵਾ ਅਤੇ ਟਰੱਸਟਾ ਵੱਲੋ ਮਾਲੀ ਸਹਾਇਤਾ ਦਾ ਲੇਖਾ ਜੌਖਾ ਸਾਰਿਆ ਨੂੰ ਨਹੀਂ ਵਿਖਾਇਆ  ਅਤੇ ਚਾਰ ਸਾਲਾ ਤੋ ਵੱਧ ਸਮੇਂ ਤੋ ਹੋਦ ਵਿੱਚ ਆਈ ਐਸੋਸ਼ੀਏਸ਼ਨ ਵਿੱਚ ਅੱਜ ਤੱਕ ਦੁਬਾਰਾ ਚੋਣ ਨਹੀ ਕਰਵਾਈ ਗਈ ਜਿਹੜਾ ਕਿ ਦਿ ਸੋਸਾਇਟੀ ਰਜਿਸ਼ਟੇਸ਼ਨ ਐਕਟ 1860 ਦਾ ਸਰਾਸਰ ਉਲੰਘਣ ਹੈ।

ਚਾਚਾ ਕਰਨੈਲ ਸਿੰਘ (ਵਾਈਸ ਪ੍ਰੇਜੀਡੈਂਟ) ਨੇ ਦੱਸਿਆ ਕਿ  ਵੱਖੋ ਵੱਖਰੇ ਆਪਣੀ ਇੱਛਾ ਅਨੁਸਾਰ ਉਲੀਕੇ ਗਏ ਪ੍ਰੋਗਰਾਮਾ ਵਿੱਚ ਬਲਾਉਣ ਲਈ ਸਾਰਿਆ ਨੂੰ ਸੂਚਨਾ ਦੇਣ ਦੀ ਥਾਂ ਕੁੱਝ ਚੋਣਵੇ ਮੈਂਬਰਾ ਨੂੰ ਹੀ ਬੁਲਾਇਆ ਜਾਦਾ ਹੈ ਜਿਹੜਾ ਕਿ ਪ੍ਰਧਾਨ ਦੇ ਨਿਰਪੱਖ ਵਿਵਹਾਰ ਤੇ ਸਵਾਲੀਆ ਚਿੰਨ ਲਗਾਉਦਾ ਹੈ।

ਡਾ. ਪੇ੍ਰਮ ਚੰਦ ਥੰਮਨ (ਵਾਈਸ ਪ੍ਰੇਜੀਡੈਂਟ) , ਅਤੇ ਡਾ. ਸ਼ਿਵ ਰਾਜ (ਵਾਈਸ ਪ੍ਰੇਜੀਡੈਂਟ) ਨੇ ਆਰੋਪ ਲਗਾਇਆ ਕਿ  ਇਸਦੇ ਨਾਲ ਹੀ ਆਰਗੇਨਾਈਜੇਸ਼ਨ ਦੇ ਨਾਮ ਨਾਲ ਸੰਬਧਤ ਕੋਈ ਵੀ ਗਤੀਵਿਧੀ ਨਹੀ ਕੀਤੀ ਜਾਂਦੀ ਜਿਸ ਕਾਰਣ ਇਹਹਿਊਮਨ ਰਾਈਟਸ’ ਸ਼ਬਦ ਦਾ ਇਸਤੇਮਾਲ ਕਰਕੇ ਆਮ ਜਨਤਾ ਨੂੰ ਗੁਮਰਾਹ ਕਰਨਾ ਜਾਪਦਾ ਹੈ

ਗੌਰਤਲਬ ਹੈ ਕਿ ਡਾਕਟਰ ਨਰਬਹਾਦਰ ਜੀ ਡੰਗਰ ਡਾਕਟਰ ਵਜੋਂ ਕਈ ਕੁੱਤੇ ਬਿੱਲੀਆਂ ਅਤੇ ਹੋਰ ਬੇਜੁਬਾਨ ਪਸ਼ੂਆਂ ਨੂੰ ਇਲਾਜ ਰਾਹੀਂ ਠੀਕ ਕਰ ਚੁੱਕੇ ਹਨ ।

ਪਟਿਆਲਾ ਮੀਡੀਆ ਕਲੱਬ ਦੀ ਚੋਣ ਬਾਰੇ ਭੰਬਲਭੂਸੇ ਦੇ ਮਾਹੌਲ ਵਿੱਚ ਪ੍ਰੈਸ ਕਲੱਬ ਪਟਿਆਲਾ ਦੇ ਸੀਨੀਅਰ ਵਾਈਸ ਪ੍ਰਧਾਨ ਨੂੰ ਵੀ ਸ਼ਾਮਲ  ਕਰਕੇ ਦਿੱਤੇ ਏਕਤਾ ਦੇ ਸੰਕੇਤ 

ਛਟੇ ਹੋਏ ਗੁਣੀ ਗਿਆਨੀ ਸਲਾਹਕਾਰਾਂ ਦੀ ਟੀਮ ਦੇਵੇਗੀ ਵੰਨ ਸੁਵੰਨੀਆਂ ਸਲਾਹਾਂ

ਅਸਲੀ ਪ੍ਰਧਾਨ ਕੌਣ , ਨਕਲੀ ਪ੍ਰਧਾਨ  ਕੌਣ ?

ਪ੍ਰਸ਼ਨ ਲੈ ਰਿਹਾ ਅੰਗੜਾਈਆਂ

* ਪਰਵੀਨ ਕੋਮਲ *

Bikram-Majithia-Surjit-Rakhra-Patiala-Media-Club-pat

ਰਵੇਲ ਸਿੰਘ ਭਿੰਡਰ ਦੀ ਟੀਮ ਲੋਕ ਸੰਪਰਕ ਮੰਤਰੀ ਸ੍ਰੀ ਮਜੀਠੀਆ ਦੇ ਨਾਲ

 ਅੱਜ ਇੱਕ ਮੇਲ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਪਟਿਆਲਾ ਮੀਡੀਆ ਕਲੱਬ ਦੀ ਚੋਣ ਵਿੱਚ ਖਬਰਨਵੀਸ ਕੁਲਵੰਤ  ਸਿੰਘ ਐਂਡੀ ਟੀ ਵੀ ਨੂੰ ਪਰਧਾਨ ਚੁਣ ਲਿਆ ਗਿਆ ਜਿਸ ਤੇ ਪ੍ਰੈਸ ਕਲੱਬ ਪਟਿਆਲਾ ਦੇ ਮੈਂਬਰਾਂ ਨੇ ਖੁਸ਼ੀ ਵਿੱਚ ਖੀਵੇ  ਹੋਏ ਪਟਿਆਲਾ ਮੀਡੀਆ ਕਲੱਬ ਦੇ ਮੈਂਬਰਾਂ ਨੂੰ ਵਧਾਈ ਦੀ ਮੇਲ ਭੇਜ ਦਿੱਤੀ ਪਰ ਕੁਝ ਸਮੇ ਬਾਅਦ ਹੀ ਨਵੀਂ ਜਾਰੀ ਹੋਈ ਅਹੁਦੇਦਾਰਾਂ ਦੀ ਲਿਸਟ ਵਿੱਚ ਸ਼ਾਮਿਲ ਜਾਗਰਣ ਅਖ਼ਬਾਰ ਦੇ ਪਤਰਕਾਰ ਆਤਿਸ਼ ਗੁਪਤਾ ਨੇ ਪਟਿਆਲਾ ਮੀਡੀਆ ਕਲੱਬ ਵਿਚੋਂ ਅਸਤੀਫਾ ਦੇਣ ਦੀ ਮੇਲ ਰੂਪੀ ਆਤਿਸ਼ਬਾਜੀ ਭੇਜ ਕੇ ਭਾਈਚਾਰੇ ਦੀ ਖੁਸ਼ੀ ਨੂੰ ਗ੍ਰਹਿਣ ਲਗਾ ਦਿੱਤਾ । ਹਾਲਾਂਕਿ ਮੇਲ ਵਿੱਚ ਇਹ  ਦੱਸਿਆ ਗਿਆ ਸੀ ਕਿ ਪਟਿਆਲਾ ਮੀਡੀਆ ਕਲੱਬ ਦੇ ਆਹੁਦੇਦਾਰਾਂ ਦਾ ਕਾਰਜਕਾਲ ਅਗਸਤ 2014 ‘ਚ ਸਮਾਪਤ ਹੋ ਚੁੱਕਾ ਸੀ ਪਰ ਕੁਝ ਸੂਤਰਾਂ ਨੇ ਸਾਡੇ ਨਿਊਜ ਸੈਕਸ਼ਨ ਨੂੰ  ਸਮਕਾਲੀ ਪੰਜਾਬ ਨਿਊਜ ਐਕਸਪ੍ਰੈਸ ਵੱਲੋਂ  29 ਦਸੰਬਰ 2013 ਨੂੰ ਪ੍ਰਕਾਸ਼ਤ ਕੀਤੀ  ਇੱਕ ਖ਼ਬਰ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਕੀਤੀ ਗਈ ਚੋਣ ਵਿੱਚ ਰਵੇਲ ਸਿੰਘ ਭਿੰਡਰ ਨੂੰ ਪਰਧਾਨ ਚੁਣੇ ਜਾਣ ਬਾਰੇ ਦੱਸਿਆ ਗਿਆ ਹੈ ਅਤੇ ਇਸ ਖ਼ਬਰ ਦੇ ਮੁਤਾਬਕ ਰਵੇਲ ਸਿੰਘ ਭਿੰਡਰ ਦੀ ਟੀਮ ਦਾ ਸਲਾਨਾ ਕਾਰਜਕਾਲ 30 ਦਸੰਬਰ ਨੂੰ ਖਤਮ ਹੋਵੇਗਾ । ਹੁਣ ਪਟਿਆਲਾ ਦਾ ਮੀਡੀਆ ਭਾਈਚਾਰਾ ਸੋਚ ਰਿਹਾ ਹੈ ਕਿ ਕਿਹੜਾ ਅਸਲੀ ਪਰਧਾਨ ਹੈ ਕਿਹੜਾ ਨਕਲੀ ?
Bikram-Majithia-Surjit-Rakhra-Patiala-Media-Club-Inauguration-pat

ਰਵੇਲ ਸਿੰਘ ਭਿੰਡਰ ਦੀ ਟੀਮ ਲੋਕ ਸੰਪਰਕ ਮੰਤਰੀ ਸ੍ਰੀ ਮਜੀਠੀਆ ਦੇ ਨਾਲ

ਪੰਜਾਬ ਨਿਊਜ ਐਕਸਪ੍ਰੈਸ  ਦੀ ਖ਼ਬਰ ਮੁਤਾਬਕ ਰਵੇਲ ਸਿੰਘ ਭਿੰਡਰ ਦੀ ਕੰਮ ਕਰ ਰਹੀ ਟੀਮ ਦਾ ਵੇਰਵਾ

ਪੈਟਰਨ  : ਸ੍ਰੀ ਜਸਵਿੰਦਰ ਸਿੰਘ ਦਾਖਾ ਅਜੀਤ , ਸ੍ਰੀ ਯੋਗਿੰਦਰ ਮੋਹਨ ਡੇਲੀ ਪੋਸਟ
ਪਰਧਾਨ : ਰਵੇਲ ਸਿੰਘ ਭਿੰਡਰ , ਵਾਈਸ ਪਰਧਾਨ : ਨਵਦੀਪ ਢੀਂਗਰਾ ਪੰਜਾਬੀ ਜਾਗਰਣ  , ਵਿਨੈ ਸ਼ੋਰੀ ਦੈਨਿਕ ਜਾਗਰਣ ,ਪ੍ਰੇਮ ਵਰਮਾ ਦੈਨਿਕ ਭਾਸਕਰ , ਗਗਨ ਕੇ ਤੇਜਾ ਦੀ ਟ੍ਰਿਬਿਉਨ , ਖ਼ਜ਼ਾਨਚੀ : ਰਾਜੇਸ਼ ਸ਼ਰਮਾ ਪੰਜਾਬ ਕੇਸਰੀ , ਜੋਇੰਟ ਸਕੱਤਰ : ਚਰਨਜੀਵ ਜੋਸ਼ੀ , ਵਿਨੋਦ ਸ਼ਰਮਾ ਦੈਨਿਕ ਸਵੇਰਾ , ਸੈਕਟਰੀ : ਗੁਰਪ੍ਰੀਤ ਸਿੰਘ ਅਜੀਤ  , ਨਵਰਾਜਦੀਪ ਸਿੰਘ ਹਿੰਦੁਸਤਾਨ ਟਾਇਮਸ , ਜਥੇਬੰਦਕ ਸਕੱਤਰ : ਸੰਜੇ  ਵਰਮਾ ਦੈਨਿਕ ਸਵੇਰਾ ਉਦੋਂ  , ਸਕੱਤਰ : ਕਲਚਰਲ ਅਫ਼ੇਅਰ ਖੁਸ਼ਵੀਰ ਸਿੰਘ ਤੂਰ ਸੱਚ ਕਹੂੰ , ਪ੍ਰੈਸ ਸੈਕਟਰੀ : ਪਰਮਜੀਤ ਸਿੰਘ ਪੰਜਾਬ ਕੇਸਰੀ , ਕਾਰਜਕਾਰੀ ਕਮੇਟੀ ਮੈਂਬਰ : ਵਿਸ਼ਾਲ ਰੰਬਾਨੀ ਹਿੰਦੁਸਤਾਨ ਟਾਇਮਸ , ਰਣਜੀਤ ਰਾਣਾ ਰਖੜਾ ਪੰਜਾਬ ਕੇਸਰੀ , ਸੋਬਣ ਗੁਸਾਈਂ ਦੈਨਿਕ ਭਾਸਕਰ , ਪਰਤਿਭਾ ਵਿਰਦੀ ਗੁਸਾਈਂ ਦੈਨਿਕ ਭਾਸਕਰ , ਭੁਪੇਸ਼ ਚਠਾ ਪੀ ਟੀ ਸੀ ਚੈਨਲ ( ਉਦੋਂ ) ,  ਯੋਗੇਸ਼ ਧੀਰ ਦੈਨਿਕ ਸਵੇਰਾ , ਭਾਰਤ ਭੂਸ਼ਨ ਹਿੰਦੁਸਤਾਨ ਟਾਇਮਸ , ਸੁਰੇਸ਼ ਕਾਮਰਾ ਦੈਨਿਕ ਜਾਗਰਣ , ਗੁਰਵਿੰਦਰ ਸਿੰਘ ਪੰਜਾਬ ਕੇਸਰੀ , ਰਾਮ ਸਿੰਘ ਬਾਂਗ ਨਵਾਂ ਜ਼ਮਾਨਾ , ਮੋਹਨ ਲਾਲ ਮੇਲ ਵਿੱਚ ਦਰਜ ਸੂਚਨਾ ਮੁਤਾਬਕ ਕੁਲਵੰਤ ਸਿੰਘ ਦੀ ਟੀਮ ਦਾ ਵੇਰਵਾ
ਮੂੱਖ ਸਰਪ੍ਰਸਤ : ਸ. ਜਗਜੀਤ ਸਿੰਘ ਦਰਦੀ ਚੜ੍ਹਦੀਕਲਾ ਗਰੁੱਪ, ਸ. ਜਸਵਿੰਦਰ ਸਿੰਘ ਦਾਖਾ ਅਜੀਤ , ਡਾ. ਜੋਗਿੰਦਰ ਮੋਹਨ ਡੇਲੀ ਪੋਸਟ , ਗੁਰਚਰਨ ਸਿੰਘ ਮਨੀ ਰੋਜਾਨਾ ਰਣਜੀਤ ਮੁੱਖ ਸਲਾਹਕਾਰ : ਮਨੀਸ ਕੋਸਲ ਜਿਲਾ ਇੰਚਾਰਜ ਆਜ ਤੱਕ, ਇੰਡੀਆ 24 ਤੋਂ ਬਲਿੰਦਰ ਬਿੰਨੀ, ਦੈਨਿਕ ਸਵੇਰਾ ਮਨਜਿੰਦਰ ਸਿੰਘ ਅਤੇ ਪੱਤਰਕਾਰ ਰਾਮ ਸਿੰਘ ਬਗ, ਸਲਾਹਕਾਰ : ਆਲ ਇੰਡੀਆ ਰੇਡੀਓ ਪਟਿਆਲਾ ਸਟੇਸ਼ਨ ਦੇ ਇੰਚਾਰਜ ਸ. ਅਮਰਜੀਤ ਸਿੰਘ ਵੜੈਚ, ਪੱਤਰਕਾਰ ਸ਼੍ਰੀ ਬਲਤੇਜ ਪੰਨੂ ਅਤੇ ਸ਼੍ਰੀ ਪਰਮਿੰਦਰ ਟਿਵਾਣਾ
1400610_749962835069203_711413128196588488_o

ਕੁਲਵੰਤ ਸਿੰਘ ਦੀ ਟੀਮ ਇੱਕ ਕਮਰੇ ਵਿੱਚ

 ਪਰਧਾਨ : ਕੁਲਵੰਤ ਸਿੰਘ ਚੇਅਰਰਮੈਨ : ਪੱਤਰਕਾਰ ਗੁਰਨਾਮ ਸਿੰਘ , ਵਾਇਸ ਚੇਅਰਮੈਨ : ਮਨਦੀਪ ਸਿੰਘ ਜੋਸਨ  ਜੱਗਬਾਣੀ ਪੰਜਾਬ ਕੇਸਰੀ  ਇੰਚਾਰਜ ,  ਸੀਨੀਅਰ ਮੀਤ ਪ੍ਰਧਾਨ : ਆਈ ਵੀ ਐਨ 7 ਦੇ ਇਨਚਾਰਜ ਰਵੀ ਅਜਾਦ  ਅਤੇ ਸੀਨੀਅਰ ਪੱਤਰਾਕਰ ਜੱਗਬਾਣੀ ਇੰਦਰਪ੍ਰੀਤ ਬਾਰਨ , ਬਤੌ ਜਨਰਲ ਸਕੱਤਰ :  ਤੇਜਿੰਦਰ ਸਿੰਘ , ਸਕੱਤਰ ਜਨਰਲ  : ਰਾਉ ਵਰਿੰਦਰ, ਖਾਜਾਨ ਚੀ : ਗੁਰਮੁੱਖ
ਸਿੰਘ ਰੁਪਾਣਾ , ਜੁਆਇੰਟ ਸਕੱਤਰ : ਇੰਡੀਅਨ ਐਕਸਪ੍ਰੈਸ  ਦੇ ਨੁਮਾਇੰਦੇ  ਹਰਮੀਤ ਸੋਢੀ,ਮੀਤ  ਪਰਧਾਨ : ਪੱਤਰਕਾਰ ਸੁਖਦੀਪ ਮਾਨ, ਵਰਿੰਦਰ ਸੈਣੀ, ਕੰਵਰਬੇਦੀਪੱਤਰਕਾਰ ਰਣਧੀਰ ਰਾਣਾ, ਇੰਦਰਜੀਤ ਬਖਸੀ , ਅਤੁਲ ਵਰਮਾ ਨੂੰ ਸਕੱਤਰ ਜਦਕਿ ਮਨੋਜ ਸ਼ਰਮਾ ਨੂੰ ਜਥੇਬੰਦਕ ਸਕੱਤਰ, ਅਜੀਤ ਸਮਾਚਾਰ ਦੇ ਆਤਿਸ਼ ਗੁਪਤਾ ਨੂੰ ਪ੍ਰਚਾਰ ਸਕੱਤਰ ( ਜਿਨ੍ਹਾਂ  ਨੇ ਮੇਲ ਰਾਹੀਂ ਅਸਤੀਫਾ ਦੇ ਦਿੱਤਾ ) ਬਣਾਇਆ ਗਿਆ ਹੈ। ਇਸ ਮੀਟਿੰਗ , ਹਰਵਿੰਦਰ ਕੁਕੁ ਸੀਨੀਅਰ ਵਾਈਸ ਪਰਧਾਨ ਪ੍ਰੈਸ ਕਲੱਬ ਪਟਿਆਲਾ ਨੂੰ ਐਗਜੈਕਟਿਵ ਮੈਂਬਰ ਬਣਾਇਆ ਗਿਆ ਹੈ । ਇਸ ਮੀਟਿੰਗ ਚ ਪਟਿਆਲਾ ਮੀਡੀਆ ਕਲੱਬ ਦੇ ਵਿਰੋਧ ਚ ਗਤੀਵਿਧੀਆ ਕਰ ਰਹੇ ਕੁਝ ਪੱਤਰਕਾਰਾ ਨੂੰ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਪਰ ਉਨਾਂ ਦੇ ਨਾਮ ਲਿਖਣ ਤੋਂ ਸੰਕੋਚ ਵੀ ਕੀਤਾ ਗਿਆ ਤਾਂ ਕਿ ਕੋਈ ਪੰਗਾ ਨਾ ਪੈ ਜਾਵੇ । ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇ ਰਵੇਲ ਸਿੰਘ ਭਿੰਡਰ ਦੀ ਟੀਮ ਕੰਮ ਕਰ ਰਹੀ  ਹੈ ਤਾਂ ਕੁਲਵੰਤ ਸਿੰਘ ਦੀ ਟੀਮ ਦੀ ਸੰਵਿਧਾਨਕ ਵੈਧਤਾ ਦੀ ਕੀ ਸਥਿਤੀ ਹੈ ? ਏਸ ਸਬੰਧ ਵਿੱਚ ਸਬੰਧਤ ਧਿਰਾਂ ਦਾ ਪੱਖ ਲੈਣ ਲਈ ਕੋਸ਼ਿਸ਼ ਕੀਤੀ ਗਈ ਪਰ ਓਸ ਰੂਟ ਦੀਆਂ ਸਾਰੀਆਂ ਲਾਈਨਾਂ ਵਿਅਸਤ ਸਨ ।

 

Joshi